Karan Aujla & MXRCI - 5-7

5-7

Karan Aujla & MXRCI
5-7

Aujla!Uh-huh!Mxrci

ਮੈਂ ਕਿਹਾ, "ਯਾਰੀਆਂ 'ਚ ਜੱਟਾ ਤੇਰੀ-ਮੇਰੀ ਦਾ ਨੀ ਹੁੰਦਾ"ਜੜਾ ਪੱਕੀ ਆਲ਼ੇ ਆਂ, ਸਾਨੂੰ ਨਹਿਰੀ ਦਾ ਨੀ ਹੁੰਦਾਸੁੱਤਾ ਪਿਆ ਸ਼ੇਰ ਕਦੇ ਸ਼ੇੜੀ ਦਾ ਨੀ ਹੁੰਦਾਕਲ੍ਹਾ ਦੇਖ ਕੇ ਬਗਾਨਾ ਪੁੱਤ ਘੇਰੀ ਦਾ ਨੀ ਹੁੰਦਾ (nah!)

ਪੰਜ-ਸੱਤ ਚੀਜ਼ਾਂ ਹੋਣ, Bikarneri ਪਹਿਲੀ ਹੋਵੇਦੂਜੀ ਹੋਵੇ, ਬੰਦੇ-ਖਾਣੀ ਤੋਰ ਜਿਵੇਂ ਵੈਲੀ ਹੋਵੇਤੀਜਾ ਚੱਲੇ ਨਾਮ ਪੂਰਾ, ਗੱਲ ਸਾਰੇ ਫੈਲੀ ਹੋਵੇ (woo!)ਆਵਾ ਪਿੰਡੋਂ ਐਦਾ ਲੱਗੇ, ਬੀਬਾ, ਜਿਵੇਂ rally ਹੋਵੇ

ਕਦੇ time ਸੀ, ਕਹਿੰਦੀ ਸੀ, "ਕਿ ਆ ਪੱਲੇ-ਪੱਲੇ ਜੱਟਾ?"ਕਹਿੰਦੀ ਦੇਖ ਕੇ ferrari, "ਕਿੱਥੇ ਚੱਲੇ-ਕੱਲੇ ਜੱਟਾ?"ਜਿੰਨੇ Opp' ਨੇ ਸਾਰੇ ਵੇ, ਤੇਰੇ ਥੱਲੇ-ਥੱਲੇ ਜੱਟਾ"ਨੱਡੀ ਦੇਖ ਕੇ ਚੜ੍ਹਾਈ", ਕਹਿੰਦੀ ਬੱਲੇ-ਬੱਲੇ ਜੱਟਾ (uh!)

ਪੰਜ-ਸੱਤ ਚੀਜ਼ਾਂ ਹੋਣ, ਪਹਿਲੀ ਕਾਲ਼ੀ ਘੋੜੀ ਹੋਵੇਦੂਜੀ ਬੀਬਾ, farm 'ਤੇ ਚੀਨਿਆਂ ਦੀ ਜੋੜੀ ਹੋਵੇਤੀਜੀ ਹੋਵੇ, ਅਣਖ ਵੇ ਮਾਇਆ ਚਾਹੇ ਥੋੜੀ ਹੋਵੇ (woo!)ਚੜ੍ਹ ਕੇ ਆਏ ਨੂੰ ਭਾਜੀ ਦੂਣੀ ਕਰ ਮੋੜੀ ਹੋਵੇ

ਸਾਡੇ ਜਿਗਰੇ ਨੂੰ ਦੇਖੀ, ਬੀਬਾ, ਮੱਤਾਂ ਨੂੰ ਨਾ ਦੇਖੀ (ਦੇਖੀ)ਟੱਕਾਂ ਨੂੰ ਨਾ ਦੇਖੀ, ਐਨਾ ਸੱਟਾਂ ਨੂੰ ਨਾ ਦੇਖੀਜੋਰ ਗਾਡਰਾਂ 'ਚੋਂ ਹੁੰਦਾ, ਬੀਬਾ, ਛੱਤਾ ਨੂੰ ਨਾ ਦੇਖੀ (nah!)ਸਿਰ ਘੁੰਮ ਜੂ, ਰਕਾਣੇ, ਐਨਾ ਅੱਖਾਂ ਨੂੰ ਨਾ ਦੇਖੀ (uh-huh)

ਪੰਜ-ਸੱਤ ਚੀਜ਼ਾਂ ਹੋਣ, ਪਹਿਲੀ ਯਾਰੀ ਪੱਕੀ ਹੋਵੇਦੂਜਾ ਪਾਇਆ ਕੁੜਤਾ 'ਤੇ jeep ਥੱਲੇ ਰੱਖੀ ਹੋਵੇਤੀਜੀ ਹੋਵੇ, ਓਟ ਓਹਦੀ ਐਨਾ ਮੁੰਡਾ lucky ਹੋਵੇਲੱਤਾ ਖਿੱਚ-ਖਿੱਚ ਜੰਤਾ ਜੋਰ ਲਾ-ਲਾ ਥੱਕੀ ਹੋਵੇ

ਫਿਰ ਕੀ ਕਰੇਗੀ ਮਿਲੇ ਨਿੱਤ ਨੀ ਜੇ? (woo!)ਦੱਸ, ਮੈਂ ਕੀ ਕਰਾਂ ਨੀ ਲੱਗਾ ਚਿੱਤ ਨੀ ਜੇ?ਮੇਰੇ, ਸੋਹਣੀਏ, dream ਕੁਝ ਹੋਰ ਐਥੇ (ਹੋਰ ਐਥੇ)ਜੋਰ ਬਾਹਾਂ 'ਚ ਚਾਹੀਦਾ ਜੰਗ ਜਿੱਤ ਨੀ ਜੇ, ਜਿੱਤ ਨੀ ਜੇ

ਪੰਜ-ਸੱਤ ਚੀਜ਼ਾਂ ਪਹਿਲਾ LV ਦਾ ਲੀੜਾ ਹੋਵੇਦੂਜਾ ਕੁਝ ਕਰਨੇ ਦਾ ਅੰਦਰ ਕੋਈ ਕੀੜਾ ਹੋਵੇਤੀਜਾ ਹੋਵੇ, ਯਾਰ ਐਸਾ ਜੇਬੋ ਚਾਹੇ ਪੀੜਾ ਹੋਵੇਜਿੱਥੇ ਅੱਖਾਂ ਅੜ ਜਾਵੇ ਸੱਚੀ ਐਨਾ ਚੀੜਾ ਹੋਵੇ

ਮੇਰੇ ਕੁੜਤਾ ਹੋਵੇ 'ਤੇ ਤੇਰਾ ਬੂਟੀ ਆਲਾ ਸੂਟ (ਸੂਟ!)ਚੇਤੇ ਕਰੀ ਫਿਰੇ ਤੂੰ Ghurale ਆਲ਼ਾ routeਮੈਂ ਕਿਹਾ, "ਮੇਰੇ ਨਾਲ ਚੱਲੀ ਜਦੋਂ ਜਾਵੇ ਗੇੜੀ route" (woo!)"ਦੇਖੀ ਡੇਢ minute ਵਿੱਚ ਵੱਜੂ 150 salute", ਮੈਂ ਕਿਹਾ

ਪੰਜ-ਸੱਤ ਚੀਜ਼ਾਂ ਹੋਣ, ਪਹਿਲੀ ਬੇਬੇ ਖੁਸ਼ ਹੋਵੇਦੂਜੀ ਮੇਰੇ ਬਾਪੂ ਦੀ, ਹਾਏ, ਰੱਬ ਵੱਲਾ ਮੁੱਛ ਹੋਵੇਤੀਜਾ ਸਾਲਾ area 'ਚ ਨਾਮ ਹੋਵੇ, ਪੁੱਛ ਹੋਵੇਮੇਰੀ ਜਾਨ ਜਾਵੇ, ਮੇਰੇ ਯਾਰਾਂ ਨੂੰ ਨਾ ਕੁਝ ਹੋਵੇ

ਨੀ, ਮੈਂ ਗੱਡੀਆਂ ਨਾਲ ਠਾਲਦਾ ਬਰੋਲਾ ਜਿਥੋਂ ਲੰਘਾ (woo!)ਨੀ, ਮੈਂ ਮਾੜਿਆਂ ਲਈ ਮਾੜਾ, ਬੀਬਾ, ਚੰਗਿਆਂ ਲਈ ਚੰਗਾਜਾਣੇ ਨੀਲੀ ਛੱਤ ਆਲ਼ਾ, ਦੱਸ ਓਹਤੋਂ ਕਾਹਦਾ ਸੰਗਾ? (nah!)"ਬਸ ਪੰਜ-ਸੱਤ ਚੀਜ਼ਾਂ ਓਤੋਂ ਜਿਆਦਾ ਨਾ ਮੈਂ ਮੰਗਾ", ਮੈਂ ਕਿਹਾ

ਪੰਜ-ਸੱਤ ਚੀਜ਼ਾਂ ਪਹਿਲਾ, ਡਾਂਗ ਉੱਤੇ ਡੇਰਾ ਹੋਵੇਦੂਜੀ ਅੱਖ ਬਾਜ਼ ਆਲ਼ੀ, ਸ਼ੇਰ ਜਿਹਾ ਜੇਰਾ ਹੋਵੇਤੀਜਾ ਐਦਾ ਵੇਹੜਾ ਹੋਵੇ, ਕਿੱਲੇ ਜੇਦਾ ਘੇਰਾ ਹੋਵੇਪੰਜ-ਸੱਤ ਚੀਜ਼ਾਂ ਹੋਣ, ਹੋਰ ਨਾ ਬਥੇਰਾ ਹੋਵੇ

(ਪੰਜ ਸੱਤ ਚੀਜ਼ਾਂ ਹੋਣ-)(ਪੰਜ ਸੱਤ ਚੀਜ਼ਾਂ ਹੋਣ-, ਪੰਜ ਸੱਤ ਚੀਜ਼ਾਂ ਹੋਣ-)(Check!)(Aujla!, uh-huh!)